AICS (ਏਸ਼ਿਅਨ ਅਮੈਰੀਕਨ ਇੰਟਰ ਕਮਯੂਨਿਟੀ ਸਰਵਿਸ) ਸਮਾਜ ਵਿੱਚ ਆਪਣੇ ਗੁਆਂਢੀਆਂ, ਮਿੱਤਰਾਂ, ਤੇ ਸਹਯੋਗੀਆਂ ਦੀ ਚੰਗੀ ਸਿਹਤ ਤੇ ਸੁਰਖਿਆ ਲਈ ਵਚਨਬੱਧ ਹੈ। ਅਸੀਂ ਆਪ ਜੀ ਨੂੰ ਸੂਚਿਤ ਕਰਨਾਂ ਚਾਹੁੰਦੇ ਹਾਂ ਕਿ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਹੁਣ COVID-19 ਵੈਕਸੀਨ ਬੂਸਟਰ ਉਪਲਬਧ ਹੈ।

ਆਪ ਜੀ ਇਹ ਬੂਸਟਰ ਲਗਵਾ ਸਕਦੇ ਹੋ ਜੇਕਰ:

  • ਆਪ ਜੀ ਨੂੰ Pfizer-BioNTech ਜਾਂ Moderna ਵੈਕਸੀਨ ਦੇ ਦੂਸਰੇ ਟੀਕੇ ਨੂੰ ਲਗਿਆਂ 6 ਮਹੀਨੇ ਤੋਂ ਵੱਧ ਹੋ ਗਏ ਹਨ, ਜਾਂ
  • ਆਪ ਜੀ ਨੂੰ Johnson & Johnson’s Janssen ਵੈਕਸੀਨ ਦੇ ਪਹਿਲੇ ਟੀਕੇ ਨੂੰ ਲਗਿਆਂ 2 ਮਹੀਨੇ ਤੋਂ ਵੱਧ ਹੋ ਗਏ ਹਨ

 COVID-19 ਵੈਕਸੀਨ ਆਪ ਜੀ ਨੂੰ ਇਸ ਬਿਮਾਰੀ (ਡੈਲਟਾ ਵੇਰਿਅੰਟ ਤੋਂ ਵੀ) ਦੇ ਘਾਤਕ ਬਨਣ ਤੋਂ, ਹਸਪਤਾਲਾਂ ਦੇ ਚੱਕਰਾਂ ਤੋਂ, ਜਾਂ ਮੌਤ ਹੋਣ ਤੋਂ ਬਚਾਉਂਦੀਆਂ ਹਨ। ਇਹ ਬੂਸਟਰ ਇਸ ਸੁਰਖਿਆ ਨੂੰ ਹੋਰ ਲੰਬੇ ਸਮੇਂ ਤੱਕ ਵਧਾਉਦੇਂ ਹਨ ਤੇ ਨਵੇਂ ਵੇਰਿਅੰਟ ਓਮੀਕਰੋਨ ਤੋਂ ਵੀ ਸੁਰਖਿਅਤ ਕਰਦੇ ਹਨ।

ਆਪ ਜੀ ਇਹ COVID-19 ਵੈਕਸੀਨ ਕਿੱਥੋਂ ਲਗਵਾ ਸਕਦੇ ਹੋ

ਆਪ ਜੀ ਕੋਲ ਆਪ ਜੀ ਦੇ ਨਜ਼ਦੀਕ ਮੁਫਤ ਵੈਕਸੀਨ ਲਗਵਾਉਣ ਦੇ ਤਿੰਨ ਤਰੀਕੇ ਹਨ:

  • ਆਪ ਜੀ Vaccines.gov ਦੀ ਵੈਬਸਾਇਟ ਦੇਖ ਸਕਦੇ ਹੋ,
  • ਆਪ ਜੀ ਆਪਣਾ ZIP code 438829 ਨੰਬਰ ਤੇ TEXT ਕਰ ਸਕਦੇ ਹੋ, ਜਾਂ
  • ਆਪ ਜੀ 1-800-232-0233 ਤੇ ਕਾਲ ਕਰ ਸਕਦੇ ਹੋ

ਕ੍ਰਿਪਾ ਕਰਕੇ ਬੂਸਟਰ ਲਗਵਾਉਣ ਲਈ ਆਪਣਾ CDC COVID-19 ਵੈਕਸੀਨ ਦਾ ਰਿਕਾਰਡ ਨਾਲ ਰੱਖੋ। ਆਪਣੇ ਆਪ ਨੂੰ ਸੁਰਖਿਅਤ ਰੱਖਣ ਲਈ ਆਪਣੇ ਹੱਥ ਹਮੇਸ਼ਾ ਸਾਫ ਕਰਕੇ ਰੱਖੋ ਅਤੇ ਖਾਸ ਕਰਕੇ ਬਾਹਰ ਜਾਣ ਲੱਗਿਆਂ ਮਾਸਕ ਲਗਾ ਕੇ ਰੱਖੋ, ਅਤੇ ਇੱਕ ਚੰਗਾ ਫਾਸਲਾ ਬਣਾ ਕੇ ਰੱਖੋ। ਆਪ ਜੀ ਦਾ ਰੱਖਿਆ ਇਹਤਿਆਤ ਅਤੇ ਲਗਵਾਇਆ ਬੂਸਟਰ ਸਮਾਜ ਵਿੱਚ ਉਹ ਲੋਗ ਜੋ ਇਸ ਬਿਮਾਰੀ ਕਰਕੇ ਜਿਆਦਾ ਖਤਰੇ ਵਿੱਚ ਹਨ ਨੂੰ ਬਚਾਉਣ ਵਿੱਚ ਮਦਦ ਕਰ ਸਕਦਾ ਹੈ।

ਵਧੇਰੇ ਜਾਣਕਾਰੀ ਲਈ:

cdc.gov/coronavirus ਦੀ ਵੈਬਸਾਇਟ ਦੇਖੋ ਜਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ ਜਾਂ www.ccacchealth.org/vaccines ਦੀ ਵੈਬਸਾਇਟ ਦੇਖੋ

ਜਾਰੀ ਕਰਤਾ

AICS

                                    ਸਾਡੀ ਵੈਬਸਾਇਟ – www.aicscare.org